The Sikh Religion

Sikh religion, also known as Sikhi in Punjabi and Sikhism in English, is one of the most recent organised religions in human history. The word Sikh is derived from the Sanskrit word ‘Shishya’ and is loosely translated as learner/student! Sikhs believe that it was founded by Guru Nanak Dev who was born in a village of undivided Punjab, Rai Bhoe di Talwandi in Shekhupura, now in Pakistan in the year 1469. This place is now known as Nankana Sahib after the great prophet.Mehta Kalyan Daas was a revenue officer (Patwar) in the employment of Rai Bular, incharge of the area. His father was Mehta Kalyan Daas, popularly known as Mehta Kalu in Sikh folklore, and his mother was Mata Tripta. He was born a Khatri, a caste that is placed at number two in the Hindu caste hierarchy. However beginning at an early age, he opposed the caste or any hierarchy based on birth. He believed and propagated that the status of a person should be determined by his deeds and not by birth.
Sikhs belive that Nanak was a born Guru, who had been bestowed with guru ship by God Almighty Himself. AS such it is considered to be 550years old! And Sikhs are going to celebrate the occasion with gusto next year. By definition, a Sikh is supposed to be a learner lifelong! (to be continued)

ਭਗਤਾ ਕੀ ਚਾਲ ਨਿਰਾਲੀ

ਭਗਤ ਕੌਣ ਹੈ? ਇਹ ਬੜਾ ਮਹੱਤਵਪੂਰਨ ਪ੍ਰਸ਼ਨ ਹੈ. ਗੁਰਬਾਣੀ ਵਿਚ ਇਸ ਸ਼ਬਦ ਦੇ ਕਈ ਹੋਰ ਪ੍ਰਿਆਇਵਾਚੀ ਵਰਤੇ ਗਏ ਹਨ – ਗੁਰਸਿੱਖ, ਗੁਰਮੁਖ, ਸੰਤ, ਬ੍ਰਹਮਗਿਆਨੀ ਇਤਿਆਦਿ. ਭਗਤ ਉਹ ਮਨੁੱਖ ਹਨ ਜੋ ਰੱਬ ਦੇ ਨਾਮ ਨਾਲ ਜੁੜੇ ਹੋਏ ਹਨ. ਰੱਬ ਦੇ ਨਾਮ ਨਾਲ ਜੁੜੇ ਹੋਣ ਦਾ ਅਕਸਰ ਇੱਕੋ ਇੱਕ ਮਤਲਬ ਕੱਢਿਆ ਜਾਂਦਾ ਹੈ ਕਿ ਉਹ ਰੱਬ ਦਾ ਨਾਮ ਜਪਦੇ ਹਨ . ਪਰ ਭਗਤ ਹੋਣ ਦਾ ਇਹ ਕੇਵਲ ਇੱਕ ਗੁਣ ਹੈ! “ਭਗਤਾ ਕੀ ਚਾਲ ਨਿਰਾਲੀ” – ਚਾਲ ਤੋਂ ਇੱਥੇ ਭਾਵ ਜੀਵਨ ਜਾਚ ਦਾ ਹੈ. ਨਿਰਾਲੀ ਜੀਵਨ ਜਾਚ ਦਾ ਭਾਵ ਹੈ ਕਿ ਭਗਤਾਂ ਦੀ ਜੀਵਨ ਜਾਚ ਆਮ ਵਿਅਕਤੀਆਂ ਨਾਲੋਂ ਵੱਖਰੀ ਹੈ. (page 62 from my book ਆਨੰਦੁ ਆਨੰਦੁ ਸਭੁ ਕੋ ਕਹੈ)

ਗੁਰਮਤਿ ਵਿਚ ਕਬਜੇ ਦੀ ਭਾਵਨਾ

ਪ੍ਰੋ ਪੂਰਨ ਸਿੰਘ ਜੀ ਲਿਖਦੇ ਹਨ, ” ਗੁਰੂ ਅਰਜਨ ਦੇਵ ਜੀ ਦੇ ਸਮੇਂ ਹਰਿਮੰਦਰ ਦਾ ਨਿਰਮਾਣ ਹੋਇਆ । ਅੰਮ੍ਰਿਤਸਰ ਅਤੇ ਤਰਨ ਤਾਰਨ ਵਿਖੇ ਸਰੋਵਰ ਬਣਾਏ ਗਏ , ਪਰ ਅਗਲੇ ਗੁਰੂ ਸਾਹਿਬਾਨ ਇਹਨਾਂ ਸਥਾਨਾਂ ਤੋਂ ਦੂਰ ਹੀ ਰਹੇ ।ਨੌਂਵੇਂ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਛਡਣਾ ਪਿਆ ।ਕਿਸੇ ਵੀ ਸਥਾਨ ਉੱਤੇ ਆਪਣੇ ਨਿਜੀ ਕਬਜੇ ਜਾਂ ਅਧਿਕਾਰ ਦਾ ਦਾਵਾ ਕਰਨ ਦਾ ਸਮੁਚੀ ਸਿਖ ਚੇਤਨਾ ਵਿਚ  ਅਭਾਵ ਹੈ । ਇਹ ਸਭ ਮਹਾਨ ਚਿੰਨ੍ਹ ਜਾਂ ਪ੍ਰਤੀਕ ਸਨ ਜਿਨ੍ਹਾਂ ਬਾਰੇ ਗੁਰੂ ਸਾਹਿਬ ਆਪਣੇ ਸਿਖਾਂ ਨੂੰ ਸੁਚੇਤ ਕਰਨਾ ਚਾਹੁੰਦੇ ਸਨ ।ਕਿਸੇ ਵੀ ਸਰੀਰਕ ਜਾਂ ਸਥੂਲ ਰੂਪ ਵਿਚ ਇਹ ਸਿਖਾਂ ਦੇ ਨਹੀਂ ਹਨ , ਨਾ ਹੀ ਉਹਨਾਂ ਦੀ ਕਿਸੇ ਪ੍ਰਕਾਰ ਦੀ ਨਿਜੀ ਜਾਇਦਾਦ ਹਨ । ਇਹ ਤਾਂ ਸਾਰੇ ਸੰਸਾਰ ਦੇ ਹੀ ਹਨ ਤੇ ਇੱਕ ਪ੍ਰਕਾਰ ਦੀ ਵਿਸ਼ਵ ਵਿਆਪੀ ਲੰਮੀ ਨਦਰਿ ਦੇ ਪ੍ਰਮਾਣ ਹਨ ।”

ਕੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ , ਅੱਜ ਦੇ ਸਿਖ,  ਇਸ ਗੁਰਮਤਿ ਦੇ ਧਾਰਨੀ ਹਾਂ ? ਉਪਰੋਕਤ ਸਥਾਨਾਂ ਦੀ ਤਾਂ ਗੱਲ ਛੱਡੋ , ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੇ ਕਬਜੇ ਵਿਚ ਕਰ ਲਿਆ ਹੈ !ਕਿੰਨੀ ਤਰਾਸਦੀ ਹੈ ਕਿ ਆਪੇ ਬਣਾਈ ਮਰਯਾਦਾ ਦੀ ਦੁਹਾਈ ਦੇ ਕੇ ਅਸੀਂ ਇਸ ਮਹਾਨ ਫਲਸਫੇ ਨੂੰ ਆਪਣਾ ਕੈਦੀ ਬਣਾ ਲਿਆ ਹੈ ।ਕਿਸੇ ਸਥਾਨ ਉੱਤੇ ਇਸ ਮਹਾਨ ਗ੍ਰੰਥ ਦੇ ਪ੍ਰਕਾਸ਼ ਕਰਨ ਨਾਲ ਕੀ ਇਸ ਵਿਚਲਾ ਸੰਦੇਸ਼ ਛੋਟਾ ਹੋ ਜਾਂਦਾ ਹੈ? ਇਹ ਸੋਚ ਹੀ ਕਿੰਨੀ ਛੋਟੀ ਹੈ ! ਅਫਸੋਸ ਕਿ ਅਜਿਹੀ ਸੌੜੀ ਸੋਚ ਦੇ ਲੋਕਾਂ ਨੂੰ ਗੁਰੂ ਸਾਹਿਬ ਨੇੰ ਆਪਣਾ ਵਾਰਿਸ ਚੁਣਿਆ ਹੈ !

The Pilgrimage!

I am a firm believer that nothing happens without the will of the Akal Purakh (God Almighty). He was kind enough to provide enough initiative and I  was fortunate to visit Darbar sahib (popularly known as Golden Temple) at Amritsar on Friday. After a long time I decided to go by bus. These days I, normally, avoid bus travel due to prostrate problem, but the journey on Friday was, by and large, comfortable barring the Jalandhar to Amritsar leg in the morning; but managed reasonably well.

For sometime now I have been taking entry from the side of Guru Ramdas Langar side. This time also I took the same route. However, this time I decided to pay obeisance first before partaking langar. The rush to enter the sanctum-scrotum was heavy. But gathered the courage to stand in long queue which went even beyond the Darshani Deodhi door.img_20161012_094509 It took almost 40 minutes to enter Harmandir sahib. Was relieved a lot and experienced sublime peace of mind.It was sheer Bliss to enter and be at this sacred place, even though for a few minutes. Listened to the Kirtan for about half an hour just outside the Harmandir sahib. On way back partook langar which always gives me a lot of satisfaction. It is 20 rupees invested by Guru Nanak Dev ji five hundred years ago  that has grown into such a large tree that every visitor is served food on the basis of equality without any discrimination!

Before going to Langar, visited the office of the Sikh Research Board. It wore almost a deserted look. I was able to meet one of the staff members whom I had gone to meet. The behavior of the ‘class 4’ employees left much to be desired as in every office. The poor female host felt much embarrassed when no one turned up despite 4-5 bells. I tried my best to put her at ease! But…!

It was a very fruitful and satisfying, though a little tiring, journey. It seems the age is catching up fast!

Are we true to ourselves?

ਹਰ ਹਫਤੇ ਅਸੀਂ ਕਿਸੇ ਨਾ ਕਿਸੇ ਸੰਤ, ਪੀਰ, ਫ੍ਕ਼ੀਰ, ਗੁਰੂ, ਦੇਸ਼ ਭਗਤ ਦਾ ਜਨਮ ਦਿਨ ਮਨਾਉਂਦੇ ਹਾਂ….ਨੇਤਾ ਉਸ ਦੀ ਸਿਖਿਆ/ਜੀਵਨ ਤੇ ਚੱਲਣ ਦੀ “ਪ੍ਰੇਰਨਾ”ਦਿੰਦੇ ਹਨ! ਪਰ ਸਾਡਾ ਸਮਾਜ ਹਰ ਰੋਜ਼ ਮਨੁਖੀ ਕਦਰਾਂ ਦੇ ਘਾਣ ਦੀ ਨਿਤ ਨਵੀਂ ਨੀਵਾਂ ਛੂੰਹਦਾ ਹੈ….ਕੀ ਇਹ ਉਹਨਾਂ ਮਹਾਨ ਹਸਤੀਆਂ ਨਾਲ ਧ੍ਰੋਹ ਨਹੀਂ ਹੈ?

Every week we celebrate birth day of some saint, guru, patriot or religious personality….Leaders exhort the public to follow in the foot steps of the great souls….but every day our society touches new low in human values….is it not equivalent to insulting the great souls?OLYMPUS DIGITAL CAMERA

The Abode of God

img_20161012_094507

This is the central holy place of Sikhs –The Darbar Sahib, popularly known as Golden Temple. It is also known as Harimandir Sahib (Abode of God). It is located in Amritsar (Pool of Nectar) city in Indian Punjab. The sanctum scrotum in the middle was constructed by the fifth Sikh Guru, Guru Arjun Dev and is located in the middle of the sarovar (Holy pool). The outer walls of the holy building were gold plated  by Maharaja Ranjit Singh in the 19th century, and since then the name ‘Golden Temple’ has gained currency. Most non-Sikhs know it by this name only although the Sikhs prefer to call it Darbar Sahib.

The ambience of the place has to be seen to be believed  appreciated. The place is the epitome of serenity and spirituality. It reverberates with soothing musical rendering from the Guru Granth Sahib the scripture of the Sikhs around the clock except for a brief period at midnight. It is believed that a dip in the holy pond cures all ills.  The community kitchen (Langar) attached serves food to thousands of people without any distinction of caste, class or religion. This kitchen is run with small donations of the sangat(congregation of devotees) which includes all and sundry, again without any distinction! Words fail me in expressing the actual environment within the precincts! It is really a Bliss to have a glimpse of the place!

 

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ

ਦਰਬਾਰ ਸਾਹਿਬ, ਅਮ੍ਰਿਤਸਰ ਦੇ ਦਰਸ਼ਨ ਮੈਨੂੰ ਹਮੇਸ਼ਾ ਅੰਦਰੂਨੀ ਸ਼ਾਂਤੀ ਦਿੰਦੇ ਹਨ…ਭਾਂਵੇਂ ਦਿੱਲੀ ਗੁਰਦਵਾਰਾ ਬੰਗਲਾ ਸਾਹਿਬ ਦੇ ਦਰਸ਼ਨ ਕਰ ਕੇ ਵੀ ਮਨਸ਼ਾਂਤ ਹੋ ਜਾਂਦਾ ਹੈ ਪਰ ਅਮ੍ਰਿਤਸਰ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਦੀ ਬਾਤ ਹੀ ਕੁਝ ਹੋਰ ਹੈ । ਅਜਿਹੀ ਸ਼ਾਂਤੀ ਹੋਰ ਕਿਤੇ ਨਹੀਂ ਮਿਲਦੀ. ਇਸ ਸੋਮਵਾਰ ਫਿਰ ਇਸ ਪਵਿੱਤਰ ਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ । ਕਈ ਵਾਰੀ ਭੀੜ ਹੋਣ ਕਾਰਨ ਹਰਿਮੰਦਿਰ ਸਾਹਿਬ ਦੇ ਅੰਦਰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ ਪਰ ਇਸ ਵਾਰੀ ਭੀੜ ਕੁਝ ਘੱਟ ਸੀ ਇਸ ਲਈ ਖੁੱਲ੍ਹੇ ਦਰਸ਼ਨ ਦੀਦਾਰੇ ਹੋਏ … ਅੰਦਰ ਬੈਠ ਕੇ ਕੀਰਤਨ ਸੁਨਣ ਦਾ ਸੁਭਾਗ ਤਾਂ ਹੁਣ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦਾ ਹੈ ਇਸ ਲਈ ਮੈਂ ਸਿੱਧਾ ਉੱਪਰ ਹੀ ਚਲਾ ਗਿਆ…

ਫਿਰ ਅਕਾਲ ਤਖਤ ਤੇ ਮੱਥਾ ਟੇਕਿਆ ਅਤੇ ਲੰਗਰ ਛਕਿਆ …ਬਿਨਾ ਸ਼ੱਕ ਗੁਰੂ ਰਾਮਦਾਸ ਦੇ ਲੰਗਰ ਦੀ ਬਾਤ ਕੁਝ ਹੋਰ ਹੈ…ਸਿੱਖ ਗੁਰੂ ਸਾਹਿਬਾਂ ਵਲੋਂ ਆਰੰਭ ਕੀਤੀ ਲੰਗਰ ਦੀ ਸੰਸਥਾ ਯਕੀਨਨ ਸਿੱਖੀ ਦਾ ਅਨਿੱਖੜਵਾਂ ਹਿੱਸਾ ਹੈ ! ਗੁਰੂ ਰਾਮਦਾਸ ਲੰਗਰ ਵਿਚ ਹਰ ਰੋਜ਼ ਲੱਖਾਂ ਸ਼ਰਧਾਲੂ ਲੰਗਰ ਛਕਦੇ ਹਨ, ਬਿਨਾ ਕਿਸੇ ਭੇਦ ਭਾਵ ਦੇ ! ਇਸ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਧਨਵਾਨ ਵਿਅਕਤੀ ਵਲੋਂ ਨਹੀਂ ਹੁੰਦਾ , ਸਾਰੀ ਸੰਗਤ ਦੀ ਤਿਲ ਫੁਲ ਭੇਟਾ ਨਾਲ ਚਲਦਾ ਹੈ!

ਲੰਗਰ ਹਾਲ ਦੇ ਬਾਹਰ ਚਾਹ ਪੀਣ ਦਾ ਆਪਣਾ ਹੀ ਆਨੰਦ ਹੈ …ਇਹ ਆਨੰਦ ਵੀ ਮਾਣਿਆ ਅਤੇ ਫਿਰ ਕੁਝ ਦੇਰ ਲਈ ਪ੍ਰਕਰਮਾ ਵਿੱਚ ਬੈਠ ਕੇ ਕੀਰਤਨ ਸੁਣਿਆ ਅਤੇ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਿਤੇ…ਇਸ ਵਾਰੀ ਕਾਫੀ ਸਮਾਂ ਦਰਬਾਰ ਸਾਹਿਬ ਹੀ ਬਿਤਾਇਆ…ਸਵੇਰੇ 9.30 ਤੋਂ ਸ਼ਾਮੀ 4.15 ਵਜੇ ਤੱਕ!

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ!